:name ਆਈਕਾਨ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

Research at Google

ਤੁਹਾਡੀਆਂ ਗੱਲਾਂਬਾਤਾਂ ਅਤੇ ਧੁਨੀ ਇਵੈਂਟ ਸੰਬੰਧੀ ਸੂਚਨਾਵਾਂ ਦਾ ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 0 ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 1 ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 2 ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 3 ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 4 ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 5 ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸਕਰੀਨਸ਼ਾਟ 6
ਵੇਰਵਾ

ਤਤਕਾਲ ਪ੍ਰਤਿਲਿਪੀਕਰਨ ਦਾ ਇੱਕ ਨਵਾਂ ਨਾਮ ਰੱਖਿਆ ਗਿਆ ਹੈ - ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ। ਇਹ ਇੱਕ ਐਪ ਹੈ ਜੋ ਬਸ ਤੁਹਾਡਾ Android ਫ਼ੋਨ ਵਰਤ ਕੇ, ਰੋਜ਼ਾਨਾ ਦੀਆਂ ਗੱਲਾਂਬਾਤਾਂ ਅਤੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਬੋਲੇ ਅਤੇ ਘੱਟ ਸੁਣਨ ਵਾਲੇ ਲੋਕਾਂ ਲਈ ਵਧੇਰੇ ਪਹੁੰਚਯੋਗ ਬਣਾਉਂਦੀ ਹੈ।

Google ਦੀ ਬਿਹਤਰੀਨ ਸਵੈਚਲਿਤ ਬੋਲੀ ਪਛਾਣ ਅਤੇ ਧੁਨੀ ਦੀ ਪਛਾਣ ਤਕਨੀਕ ਦੀ ਵਰਤੋਂ ਨਾਲ, ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਤੁਹਾਨੂੰ ਤੁਹਾਡੀਆਂ ਗੱਲਾਂਬਾਤਾਂ ਦਾ ਮੁਫ਼ਤ, ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ ਮੁਹੱਈਆ ਕਰਵਾਉਂਦੀਆਂ ਹਨ ਅਤੇ ਘਰ ਵਿੱਚ ਤੁਹਾਡੇ ਆਲੇ-ਦੁਆਲੇ ਦੀਆਂ ਅਵਾਜ਼ਾਂ ਦੇ ਆਧਾਰ 'ਤੇ ਸੂਚਨਾਵਾਂ ਭੇਜਦੀਆਂ ਹਨ। ਸੂਚਨਾਵਾਂ ਤੁਹਾਨੂੰ ਘਰ ਵਿਚਲੀਆਂ ਮਹੱਤਵਪੂਰਨ ਪ੍ਰਸਥਿਤੀਆਂ ਬਾਰੇ ਜਾਣੂ ਕਰਵਾਉਂਦੀਆਂ ਹਨ, ਜਿਵੇਂ ਕਿ ਅੱਗ ਦਾ ਅਲਾਰਮ ਜਾਂ ਦਰਵਾਜ਼ੇ ਦੀ ਘੰਟੀ ਵੱਜਣ ਦੀ ਅਵਾਜ਼ , ਤਾਂ ਜੋ ਤੁਸੀਂ ਸਮੇਂ ਸਿਰ ਜਵਾਬ ਦੇ ਸਕੋ।

ਜ਼ਿਆਦਾਤਰ ਫ਼ੋਨਾਂ 'ਤੇ, ਤੁਸੀਂ ਇਹਨਾਂ ਪੜਾਵਾਂ ਨਾਲ ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਤੱਕ ਸਿੱਧੀ ਪਹੁੰਚ ਕਰ ਸਕਦੇ ਹੋ:
1. ਆਪਣੇ ਡੀਵਾਈਸ ਦੀ ਸੈਟਿੰਗਾਂ ਐਪ ਖੋਲ੍ਹੋ।
2. 'ਪਹੁੰਚਯੋਗਤਾ' 'ਤੇ ਅਤੇ ਫਿਰ ਤਤਕਾਲ ਪ੍ਰਤਿਲਿਪੀਕਰਨ ਜਾਂ ਧੁਨੀ ਸੰਬੰਧੀ ਸੂਚਨਾਵਾਂ 'ਤੇ ਟੈਪ ਕਰੋ, ਤੁਸੀਂ ਜਿਸ ਐਪ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ, ਉਸ ਦੇ ਆਧਾਰ 'ਤੇ।
3. 'ਸੇਵਾ ਵਰਤੋ' 'ਤੇ ਟੈਪ ਕਰਕੇ ਇਜਾਜ਼ਤਾਂ ਸਵੀਕਾਰ ਕਰੋ।
4. ਤਤਕਾਲ ਪ੍ਰਤਿਲਿਪੀਕਰਨ ਜਾਂ ਧੁਨੀ ਸੰਬੰਧੀ ਸੂਚਨਾਵਾਂ ਨੂੰ ਸ਼ੁਰੂ ਕਰਨ ਲਈ ਪਹੁੰਚਯੋਗਤਾ ਬਟਨ ਜਾਂ ਇਸ਼ਾਰਾ ਵਰਤੋ

[ਨਵਾਂ] ਧੁਨੀ ਸੰਬੰਧੀ ਸੂਚਨਾਵਾਂ:
• ਘਰ ਵਿਚਲੀਆਂ ਅਵਾਜ਼ਾਂ ਦੇ ਆਧਾਰ 'ਤੇ ਸੰਭਾਵੀ ਜੋਖਮ ਭਰੀਆਂ ਅਤੇ ਨਿੱਜੀ ਸਥਿਤੀਆਂ ਲਈ ਸੂਚਨਾਵਾਂ ਪ੍ਰਾਪਤ ਕਰੋ (ਉਦਾਹਰਨ ਲਈ, ਧੂੰਏ ਦਾ ਅਲਾਰਮ, ਘੁੱਗੂ ਵੱਜਣਾ, ਬੱਚੇ ਦੀਆਂ ਅਵਾਜ਼ਾਂ)।
• ਫਲੈਸ਼ਿੰਗ ਲਾਈਟ ਜਾਂ ਤੁਹਾਡੇ ਮੋਬਾਈਲ ਡੀਵਾਈਸ ਜਾਂ ਪਹਿਨਣਯੋਗ ਡੀਵਾਈਸ 'ਤੇ ਥਰਥਰਾਹਟ ਰਾਹੀਂ ਸੂਚਨਾਵਾਂ ਪ੍ਰਾਪਤ ਕਰੋ।
• ਸਮਾਂਰੇਖਾ ਦ੍ਰਿਸ਼ ਤੁਹਾਨੂੰ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਸੀ, ਇਤਿਹਾਸ ਵਿੱਚ ਵਾਪਸ (ਫ਼ਿਲਹਾਲ 12 ਘੰਟੇ ਤੱਕ ਸੀਮਤ) ਜਾਣ ਦਿੰਦਾ ਹੈ।

ਅਸਲ-ਸਮੇਂ ਵਿੱਚ ਪ੍ਰਤੀਲਿਪੀਕਰਨ:
• ਅਸਲ ਸਮੇਂ ਵਿੱਚ ਪ੍ਰਤੀਲਿਪੀਕਰਨ ਕੀਤਾ ਜਾਂਦਾ ਹੈ। ਜਦੋਂ ਸ਼ਬਦ ਬੋਲੇ ਜਾਂਦੇ ਹਨ, ਓਦੋਂ ਤੁਹਾਡੇ ਫ਼ੋਨ 'ਤੇ ਲਿਖਤ ਦਿਸਦੀ ਹੈ।
• ਸ਼ਬਦਾਂ ਨੂੰ ਸੰਦਰਭ ਵਿੱਚ ਕਿਵੇਂ ਵਰਤਣਾ ਹੈ ਇਸਦੀ ਬਰੀਕੀ ਨੂੰ ਸਹੀ ਢੰਗ ਨਾਲ ਕੈਪਚਰ ਕਰਦਾ ਹੈ।
• 80 ਤੋਂ ਵੱਧ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਵਿੱਚੋਂ ਚੁਣੋ, ਅਤੇ ਦੋ ਭਾਸ਼ਾਵਾਂ ਵਿਚਾਲੇ ਤਤਕਾਲ ਅਦਲਾ-ਬਦਲੀ ਕਰੋ।
• ਕੁਝ ਅਜਿਹੇ ਵਿਉਂਤੇ ਸ਼ਬਦ ਸ਼ਾਮਲ ਕਰੋ ਜੋ ਤੁਸੀਂ ਅਕਸਰ ਵਰਤਦੇ ਹੋ, ਜਿਵੇਂ ਨਾਮ ਜਾਂ ਘਰੇਲੂ ਆਈਟਮਾਂ।
• ਆਪਣੇ ਫ਼ੋਨ ਨੂੰ ਥਰਥਰਾਹਟ 'ਤੇ ਸੈੱਟ ਕਰੋ, ਜਦੋਂ ਕੋਈ ਤੁਹਾਡਾ ਨਾਮ ਲਵੇ।
• ਆਪਣੀ ਗੱਲਬਾਤ ਵਿੱਚ ਜਵਾਬ ਟਾਈਪ ਕਰੋ। ਗੱਲਬਾਤ ਜਾਰੀ ਰੱਖਣ ਲਈ ਆਪਣੇ ਫ਼ੋਨ ਦੇ ਕੀ-ਬੋਰਡ 'ਤੇ ਜਾ ਕੇ ਆਪਣੇ ਸ਼ਬਦ ਟਾਈਪ ਕਰੋ। ਟਾਈਪ ਕਰਨ ਵੇਲੇ ਪ੍ਰਤੀਲਿਪੀਕਰਨ ਹਾਲੇ ਵੀ ਦਿਸਣਗੇ।
• ਆਪਣੇ ਵਾਤਾਵਰਨ ਦੇ ਰੌਲੇ ਦੀ ਤੁਲਨਾ ਵਿੱਚ ਵਕਤਾ ਦੀ ਅਵਾਜ਼ ਦਾ ਪੱਧਰ ਦੇਖੋ। ਬੋਲਣ ਵੇਲੇ ਅਵਾਜ਼ ਦੇ ਪੱਧਰ ਨੂੰ ਵਿਵਸਥਿਤ ਕਰਨ ਲਈ ਤੁਸੀਂ ਇਸ ਧੁਨੀ ਸੂਚਕ ਨੂੰ ਵਰਤ ਸਕਦੇ ਹੋ।
• ਬਿਹਤਰ ਆਡੀਓ ਰਿਸੈਪਸ਼ਨ ਲਈ ਤਾਰ ਵਾਲੇ ਹੈੱਡਸੈੱਟਾਂ, ਬਲੂਟੁੱਥ ਹੈੱਡਸੈੱਟਾਂ ਦੇ ਬਾਹਰੀ ਮਾਈਕ੍ਰੋਫ਼ੋਨਾਂ, ਅਤੇ USB ਮਾਈਕਾਂ ਦੀ ਵਰਤੋਂ ਕਰੋ।

ਪ੍ਰਤੀਲਿਪੀਕਰਨ 'ਤੇ ਵਾਪਸ ਜਾ ਕੇ ਹਵਾਲਾ ਲੈਣਾ:
• ਪ੍ਰਤੀਲਿਪੀਕਰਨ ਨੂੰ 3 ਦਿਨਾਂ ਲਈ ਰੱਖਿਅਤ ਕਰਨ ਦਾ ਵਿਕਲਪ ਚੁਣੋ। ਰੱਖਿਅਤ ਕੀਤੇ ਪ੍ਰਤੀਲਿਪੀਕਰਨ ਤੁਹਾਡੇ ਡੀਵਾਈਸ 'ਤੇ 3 ਦਿਨਾਂ ਲਈ ਮੌਜੂਦ ਰਹਿਣਗੇ, ਤੁਸੀਂ ਉਹਨਾਂ ਨੂੰ ਕਾਪੀ ਕਰਕੇ ਕਿਸੇ ਹੋਰ ਥਾਂ ਪੇਸਟ ਕਰ ਸਕਦੇ ਹੋ। (ਪੂਰਵ-ਨਿਰਧਾਰਤ ਤੌਰ 'ਤੇ, ਪ੍ਰਤੀਲਿਪੀਕਰਨਾਂ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ।)
• ਰੱਖਿਅਤ ਕੀਤੇ ਪ੍ਰਤੀਲਿਪੀਕਰਨਾਂ ਵਿੱਚ ਖੋਜੋ।
• ਕਾਪੀ ਕਰਕੇ ਪੇਸਟ ਕਰਨ ਲਈ ਪ੍ਰਤੀਲਿਪੀਕਰਨ ਵਿੱਚ ਲਿਖਤ ਨੂੰ ਸਪੱਰਸ਼ ਕਰਕੇ ਰੱਖੋ।

ਲੋੜਾਂ:
• Android 5.0 (Lollipop) ਅਤੇ ਇਸ ਤੋਂ ਬਾਅਦ ਵਾਲਾ ਵਰਜਨ।

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਸੇਵਾ ਯੂ.ਐੱਸ. ਵਿੱਚ ਬੋਲਿਆਂ ਅਤੇ ਘੱਟ ਸੁਣਨ ਵਾਲਿਆਂ ਲਈ ਕੰਮ ਕਰ ਰਹੀ ਪ੍ਰਮੁੱਖ ਗੈਲੋਡੈੱਟ ਯੂਨੀਵਰਸਿਟੀ ਦੇ ਸਹਿਯੋਗ ਨਾਲ ਬਣਾਈ ਗਈ ਹੈ।

ਵਿਚਾਰ ਮੁਹੱਈਆ ਕਰਵਾਉਣ ਅਤੇ ਉਤਪਾਦ ਸੰਬੰਧੀ ਅੱਪਡੇਟਾਂ ਪ੍ਰਾਪਤ ਕਰਨ ਲਈ Google ਪਹੁੰਚਯੋਗਤਾ ਭਾਈਚਾਰੇ ਵਿੱਚ ਸ਼ਾਮਲ ਹੋਵੋ। ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਦੀ ਵਰਤੋਂ ਵਿੱਚ ਮਦਦ ਲਈ, ਅਪਾਹਜਤਾ ਸਹਾਇਕ ਟੀਮ ਨੂੰ ਸੰਪਰਕ ਕਰੋ 'ਤੇ ਜਾਓ।

ਇਜਾਜ਼ਤਾਂ ਦਾ ਨੋਟਿਸ
ਮਾਈਕ੍ਰੋਫ਼ੋਨ: ਤਤਕਾਲ ਪ੍ਰਤਿਲਿਪੀਕਰਨ ਸੇਵਾ ਨੂੰ ਤੁਹਾਡੀ ਬੋਲੀ ਦੀ ਪ੍ਰਤਿਲਿਪੀ ਬਣਾਉਣ ਲਈ ਮਾਈਕ੍ਰੋਫ਼ੋਨ ਤੱਕ ਪਹੁੰਚ ਦੀ ਲੋੜ ਹੈ। ਪ੍ਰਤੀਲਿਪੀਕਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਡੀਓ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ। ਧੁਨੀ ਸੰਬੰਧੀ ਸੂਚਨਾਵਾਂ ਨੂੰ ਤੁਹਾਡੇ ਆਲੇ-ਦੁਆਲੇ ਚੱਲ ਰਹੀਆਂ ਧੁਨਾਂ ਸੁਣਨ ਲਈ ਮਾਈਕ੍ਰੋਫ਼ੋਨ ਤੱਕ ਪਹੁੰਚ ਦੀ ਲੋੜ ਹੈ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਡੀਓ ਨੂੰ ਰੱਖਿਅਤ ਨਹੀਂ ਕੀਤਾ ਜਾਂਦਾ ਹੈ।

ਜਾਣਕਾਰੀ
  • ਪੈਕੇਜ ਦਾ ਨਾਮ com.google.audio.hearing.visualization.accessibility.scribe
  • ਸ਼੍ਰੇਣੀ ਸੰਚਾਰ
  • ਨਵਾਂ ਵਰਜਨ 4.3.366152410
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Research at Google
  • ਜਰੂਰਤਾਂ Android 5.0+

ਪਿਛਲੇ ਵਰਜਨ
ਹੋਰ ਵੇਖੋ
ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਮੱਧਮ ਆਈਕਾਨ
4.3.366152410 2021.04.18
2 ਰੂਪ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

APK

16.5 MB • ਮੁਫਤ ਡਾ .ਨਲੋਡ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਮੱਧਮ ਆਈਕਾਨ
4.2.350293983 2021.01.16
2 ਰੂਪ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

APK

26.4 MB • ਮੁਫਤ ਡਾ .ਨਲੋਡ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਮੱਧਮ ਆਈਕਾਨ
4.1.345585617 2020.12.09
2 ਰੂਪ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

APK

26 MB • ਮੁਫਤ ਡਾ .ਨਲੋਡ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਮੱਧਮ ਆਈਕਾਨ
4.0.336034712 2020.10.12
2 ਰੂਪ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

APK

18.7 MB • ਮੁਫਤ ਡਾ .ਨਲੋਡ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਮੱਧਮ ਆਈਕਾਨ
3.0.313045562 2020.05.27

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

APK

16 MB • ਮੁਫਤ ਡਾ .ਨਲੋਡ

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ ਮੱਧਮ ਆਈਕਾਨ
3.0.312016086 2020.11.02

ਤਤਕਾਲ ਪ੍ਰਤਿਲਿਪੀਕਰਨ ਅਤੇ ਧੁਨੀ ਸੰਬੰਧੀ ਸੂਚਨਾਵਾਂ

APK

16 MB • ਮੁਫਤ ਡਾ .ਨਲੋਡ

ਸਮਾਨ ਐਪਸ