ਸਾਊਂਡ ਐਂਪਲੀਫ਼ਾਇਰ
-
4.1
20.8k ਸਮੀਖਿਆ -
3.0.344165751 ਵਰਜਨ
ਵਧੇਰੇ ਵਰਜਨ
ਆਪਣੇ ਆਲੇ-ਦੁਆਲੇ ਅਤੇ ਆਪਣੇ ਡੀਵਾਈਸ 'ਤੇ ਧੁਨੀਆਂ ਨੂੰ ਫਿਲਟਰ ਕਰੋ, ਵਧਾਓ ਅਤੇ ਉੱਚਾ ਕਰੋ।
ਸੁਣਨ ਦੀ ਸਪਸ਼ਟਤਾ ਨੂੰ ਬਿਹਤਰ ਬਣਾਉਣ ਲਈ 'ਸਾਊਂਡ ਐਂਪਲੀਫ਼ਾਇਰ' ਤੁਹਾਡੇ Android ਡੀਵਾਈਸ 'ਤੇ ਵਰਤੇ ਜਾਂਦੇ ਹੈੱਡਫ਼ੋਨਾਂ ਦੇ ਆਡੀਓ ਨੂੰ ਵਧਾਉਂਦਾ ਹੈ। ਆਪਣੇ ਆਲੇ-ਦੁਆਲੇ ਅਤੇ ਆਪਣੇ ਡੀਵਾਈਸ 'ਤੇ ਧੁਨੀਆਂ ਨੂੰ ਫਿਲਟਰ ਕਰਨ, ਵਧਾਉਣ ਅਤੇ ਉੱਚਾ ਕਰਨ ਲਈ 'ਸਾਊਂਡ ਐਂਪਲੀਫ਼ਾਇਰ' ਵਰਤੋ। 'ਸਾਊਂਡ ਐਂਪਲੀਫ਼ਾਇਰ', ਧਿਆਨ ਹਟਾਉਣ ਵਾਲੇ ਰੌਲੇ ਨੂੰ ਜ਼ਿਆਦਾ ਵਧਾਏ ਬਿਨਾਂ ਗੱਲਾਂਬਾਤਾਂ ਵਰਗੀਆਂ ਮਹੱਤਵਪੂਰਨ ਆਵਾਜ਼ਾਂ ਨੂੰ ਵਧਾਉਂਦਾ ਹੈ। ਦੋ ਸਧਾਰਨ ਸਲਾਈਡਰਾਂ ਨਾਲ, ਤੁਸੀਂ ਜਲਦੀ ਨਾਲ ਧੁਨੀ ਨੂੰ ਬਿਹਤਰ ਬਣਾਉਣਾ ਵਿਉਂਤਬੱਧ ਕਰ ਸਕਦੇ ਹੋ ਅਤੇ ਬੈਕਗ੍ਰਾਊਂਡ ਰੌਲੇ ਨੂੰ ਘੱਟ ਕਰ ਸਕਦੇ ਹੋ।
Android 6.0 ਅਤੇ ਬਾਅਦ ਵਾਲੇ ਵਰਜਨਾਂ 'ਤੇ ਚੱਲਦੇ ਡੀਵਾਈਸਾਂ ਲਈ ਉਪਲਬਧ ਹੈ। 'ਸਾਊਂਡ ਐਂਪਲੀਫ਼ਾਇਰ' ਦੀ ਵਰਤੋਂ ਸ਼ੁਰੂ ਕਰਨ ਲਈ, ਆਪਣੇ ਹੈੱਡਫ਼ੋਨ (ਤਾਰ ਵਾਲੇ ਜਾਂ ਬਲੂਟੁੱਥ) ਕਨੈਕਟ ਕਰਕੇ ਸੈਟਿੰਗਾਂ > ਪਹੁੰਚਯੋਗਤਾ > 'ਸਾਊਂਡ ਐਂਪਲੀਫ਼ਾਇਰ' 'ਤੇ ਜਾਓ।
ਵਿਸ਼ੇਸ਼ਤਾਵਾਂ
• ਮਹੱਤਵਪੂਰਨ ਧੁਨੀ ਨੂੰ ਵਧਾਉਂਦਾ ਹੈ ਅਤੇ ਤੁਹਾਡੇ ਆਲੇ-ਦੁਆਲੇ ਅਤੇ ਤੁਹਾਡੇ ਡੀਵਾਈਸ 'ਤੇ ਅਣਚਾਹੇ ਜਾਂ ਧਿਆਨ ਹਟਾਉਣ ਵਾਲੇ ਰੌਲੇ ਨੂੰ ਘੱਟ ਕਰਦਾ ਹੈ।
• ਗੱਲਾਂਬਾਤਾਂ ਨੂੰ ਸੁਣੋ, ਜਾਂ ਟੀਵੀ ਜਾਂ ਲੈਕਚਰਾਂ ਵਰਗੀਆਂ ਚੀਜ਼ਾਂ ਸੁਣਨ ਵਿੱਚ ਮਦਦ ਲਈ ਬਲੂਟੁੱਥ ਹੈੱਡਫ਼ੋਨਾਂ ਦੀ ਵਰਤੋਂ ਕਰੋ। (ਬਲੂਟੁੱਥ ਹੈੱਡਫ਼ੋਨਾਂ ਨਾਲ ਧੁਨੀ ਦੇ ਸੰਚਾਰ ਵਿੱਚ ਦੇਰੀ ਹੋ ਸਕਦੀ ਹੈ।)
• ਫ਼ੋਨ ਵਿੱਚ ਚੱਲ ਰਹੇ ਵੀਡੀਓ ਅਤੇ ਆਡੀਓ ਨੂੰ ਫਿਲਟਰ ਕਰੋ, ਵਧਾਓ ਅਤੇ ਉੱਚਾ ਕਰੋ। (Android 10, ਦਸੰਬਰ 2019 ਜਾਂ ਉਸ ਤੋਂ ਨਵੇਂ ਸਿਸਟਮ ਅੱਪਡੇਟ ਵਾਲੇ Pixel ਫ਼ੋਨਾਂ 'ਤੇ ਉਪਲਬਧ ਹੈ।)
• ਸਧਾਰਨ ਟਿਊਨਿੰਗ UI ਨਾਲ ਆਡੀਓ ਜਾਂ ਮਾਈਕ੍ਰੋਫ਼ੋਨ ਸੈਟਿੰਗਾਂ ਵਿਵਸਥਿਤ ਕਰਕੇ ਆਪਣੇ ਸੁਣਨ ਦੇ ਅਨੁਭਵ ਨੂੰ ਵਿਅਕਤੀਗਤ ਬਣਾਓ।
• ਆਡੀਓ ਦ੍ਰਿਸ਼ਟੀਗਤ ਚਿੱਤਰਨ ਨਾਲ ਦੇਖੋ ਕਿ ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ।
ਤੁਹਾਡੇ ਵੱਲੋਂ ਆਪਣੀ ਪਸੰਦ ਦੀ ਸੈਟਿੰਗ ਮੁਤਾਬਕ 'ਸਾਊਂਡ ਐਂਪਲੀਫ਼ਾਇਰ' ਨੂੰ ਟਿਊਨ ਕਰ ਲੈਣ ਤੋਂ ਬਾਅਦ, ਤੁਸੀਂ ਪਹੁੰਚਯੋਗਤਾ ਬਟਨ ਜਾਂ ਇਸ਼ਾਰੇ ਦੀ ਵਰਤੋਂ ਨਾਲ ਇਸ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ।
ਇਜਾਜ਼ਤਾਂ ਸੰਬੰਧੀ ਨੋਟਿਸ
• ਫ਼ੋਨ: ਫ਼ੋਨ ਦੀ ਸਥਿਤੀ ਇਨਕਮਿੰਗ ਜਾਂ ਆਊਟਗੋਇੰਗ ਕਾਲ ਵੇਲੇ 'ਸਾਊਂਡ ਐਂਪਲੀਫ਼ਾਇਰ' ਨੂੰ ਰੋਕਣ ਦੇਵੇਗੀ।
• ਮਾਈਕ੍ਰੋਫ਼ੋਨ: ਮਾਈਕ੍ਰੋਫ਼ੋਨ ਤੱਕ ਪਹੁੰਚ 'ਸਾਊਂਡ ਐਂਪਲੀਫ਼ਾਇਰ' ਨੂੰ ਆਡੀਓ 'ਤੇ ਉੱਚਾ ਅਤੇ ਫਿਲਟਰ ਕਰਨ ਵਰਗੀਆਂ ਪ੍ਰਕਿਰਿਆਵਾਂ ਕਰਨ ਦੇਵੇਗੀ। ਕੋਈ ਡਾਟਾ ਇਕੱਤਰ ਜਾਂ ਸਟੋਰ ਨਹੀਂ ਕੀਤਾ ਜਾਂਦਾ ਹੈ।