ਸ਼ਬਦਾਂ ਦਾ ਅਨੁਵਾਦ ਕਰੋ, ਪੌਦਿਆਂ ਪਛਾਣੋਂ ਕਰੋ, ਉਤਪਾਦ ਲੱਭੋ ਤੇ ਹੋਰ ਬਹੁਤ—ਬੱਸ ਕੈਮਰਾ ਵਰਤ ਕੇ
'Google ਲੈਂਜ਼' ਤੁਹਾਨੂੰ ਦਿਖਦੀਆਂ ਚੀਜ਼ਾਂ ਖੋਜਣ, ਤੇਜ਼ੀ ਨਾਲ ਕੰਮ ਕਰਨ ਅਤੇ ਨੇੜਲੇ ਸੰਸਾਰ ਨੂੰ ਸਮਝਣ ਦਿੰਦੀ ਹੈ—ਬੱਸ ਤੁਹਾਡੇ ਕੈਮਰੇ ਜਾਂ ਫ਼ੋਟੋ ਦੀ ਵਰਤੋਂ ਕਰਕੇ।
ਸਕੈਨ ਕਰਕੇ ਲਿਖਤ ਦਾ ਅਨੁਵਾਦ ਕਰੋ
ਦਿਖਦੇ ਸ਼ਬਦਾਂ ਦਾ ਅਨੁਵਾਦ ਕਰੋ ਜੋ, ਆਪਣੇ ਸੰਪਰਕਾਂ ਵਿੱਚ ਕਾਰੋਬਾਰੀ ਕਾਰਡ ਰੱਖਿਅਤ ਕਰੋ, ਪੋਸਟਰ ਤੋਂ ਆਪਣੇ ਕੈਲੰਡਰ ਵਿੱਚ ਇਵੈਂਟ ਸ਼ਾਮਲ ਕਰੋ ਅਤੇ ਸਮਾਂ ਬਚਾਉਣ ਲਈ ਪੇਚੀਦਾ ਕੋਡਾਂ ਜਾਂ ਲੰਮੇ ਪੈਰਿਆਂ ਨੂੰ ਕਾਪੀ ਕਰਕੇ ਪੇਸਟ ਕਰੋ।
ਬੂਟਿਆਂ ਅਤੇ ਜਾਨਵਰਾਂ ਦੀ ਪਛਾਣ ਕਰੋ
ਪਤਾ ਲਗਾਓ ਕਿ ਤੁਸੀਂ ਆਪਣੇ ਦੋਸਤ ਦੇ ਘਰ ਕਿਹੜਾ ਬੂਟਾ ਦੇਖਿਆ ਜਾਂ ਤੁਸੀਂ ਪਾਰਕ ਵਿੱਚ ਕਿਸ ਨਸਲ ਦਾ ਕੁੱਤਾ ਦੇਖਿਆ।
ਆਪਣੇ ਆਲੇ-ਦੁਆਲੇ ਦੀਆਂ ਥਾਂਵਾਂ ਦੀ ਪੜਚੋਲ ਕਰੋ
ਭੂਮੀ ਚਿੰਨ੍ਹਾਂ, ਰੈਸਟੋਰੈਂਟਾਂ ਅਤੇ ਸਟੋਰਫ਼ਰੰਟਾਂ ਦੀ ਪਛਾਣ ਕਰਕੇ ਉਨ੍ਹਾਂ ਬਾਰੇ ਜਾਣੋ। ਰੇਟਿੰਗਾਂ, ਸੰਚਾਲਨ ਦਾ ਸਮਾਂ, ਇਤਿਹਾਸਕ ਤੱਥਾਂ ਆਦਿ ਚੀਜ਼ਾਂ ਦੇਖੋ।
ਆਪਣੀ ਪਸੰਦ ਦੀਆਂ ਚੀਜ਼ਾਂ ਖੋਜੋ
ਕੀ ਕੋਈ ਅਜਿਹੇ ਕੱਪੜੇ ਦੇਖੇ ਹਨ ਜੋ ਤੁਹਾਨੂੰ ਪਸੰਦ ਆਏ ਹੋਣ? ਜਾਂ ਕੋਈ ਅਜਿਹੀ ਕੁਰਸੀ ਜੋ ਤੁਹਾਡੀ ਬੈਠਕ ਲਈ ਬਿਲਕੁਲ ਸਹੀ ਹੋਵੇ? ਮਿਲਦੇ-ਜੁਲਦੇ ਕੱਪੜੇ, ਫ਼ਰਨੀਚਰ ਅਤੇ ਘਰ ਸਜਾਉਣ ਦਾ ਸਾਮਾਨ ਲੱਭੋ—ਇੱਕ ਖੋਜ ਬਾਕਸ ਵਿੱਚ ਉਸਦਾ ਵਰਣਨ ਕੀਤੇ ਬਿਨਾਂ ਇਹ ਦੱਸੋ ਕਿ ਤੁਸੀਂ ਕੀ ਲੱਭ ਰਹੇ ਹੋ।
ਕੀ ਆਡਰ ਕਰਨਾ ਹੈ ਬਾਰੇ ਜਾਣੋ
Google Maps ਦੀਆਂ ਸਮੀਖਿਆਵਾਂ ਦੇ ਅਧਾਰ 'ਤੇ ਰੈਸਟੋਰੈਂਟ ਮੀਨੂੰ 'ਤੇ ਪ੍ਰਸਿੱਧ ਪਕਵਾਨ ਦੇਖੋ।
ਕੋਡਾਂ ਨੂੰ ਸਕੈਨ ਕਰੋ
QR ਕੋਡ ਅਤੇ ਬਾਰਕੋਡ ਤੁਰੰਤ ਸਕੈਨ ਕਰੋ।
*ਸੀਮਿਤ ਉਪਲਬਧਤਾ ਅਤੇ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ। ਹੋਰ ਵੇਰਵਿਆਂ ਲਈ g.co/help/lens 'ਤੇ ਜਾਓ। ਕੁਝ ਲੈਂਜ਼ ਵਿਸ਼ੇਸ਼ਤਾਵਾਂ ਲਈ ਇੰਟਰਨੈੱਟ ਕਨੈਕਸ਼ਨ ਦੀ ਲੋੜ ਹੁੰਦੀ ਹੈ।