ਕਿਸੇ ਵੀ ਗੁੰਮੇ ਹੋਏ Android ਡੀਵਾਈਸ ਨੂੰ ਲੱਭੋ, ਘੰਟੀ ਵਜਾਓ, ਲਾਕ ਕਰੋ ਅਤੇ ਡਾਟਾ ਮਿਟਾਓ
'ਮੇਰਾ ਡੀਵਾਈਸ ਲੱਭੋ' ਤੁਹਾਡੇ ਗੁੰਮੇ ਹੋਏ Android ਡੀਵਾਈਸ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਦੀ ਹੈ ਅਤੇ ਤੁਹਾਨੂੰ ਡੀਵਾਈਸ ਵਾਪਸ ਮਿਲਣ ਤੱਕ ਉਸਨੂੰ ਲਾਕ ਰੱਖਦੀ ਹੈ।
ਵਿਸ਼ੇਸ਼ਤਾਵਾਂ
ਕਿਸੇ ਨਕਸ਼ੇ 'ਤੇ ਆਪਣੇ ਫ਼ੋਨ, ਟੈਬਲੈੱਟ ਜਾਂ ਘੜੀ ਨੂੰ ਦੇਖੋ। ਜੇਕਰ ਮੌਜੂਦਾ ਟਿਕਾਣਾ ਉਪਲਬਧ ਨਹੀਂ ਹੈ, ਤਾਂ ਤੁਹਾਨੂੰ ਪਿਛਲਾ ਗਿਆਤ ਟਿਕਾਣਾ ਦਿਖਾਇਆ ਜਾਵੇਗਾ।
ਤੁਹਾਡੇ ਡੀਵਾਈਸ ਨੂੰ ਹਵਾਈ ਅੱਡਿਆਂ, ਮਾਲਾਂ ਜਾਂ ਹੋਰ ਵੱਡੀਆਂ ਇਮਾਰਤਾਂ ਵਿੱਚ ਲੱਭਣ ਲਈ ਮਦਦ ਕਰਨ ਵਾਸਤੇ ਅੰਦਰੂਨੀ ਨਕਸ਼ਿਆਂ ਦੀ ਵਰਤੋਂ ਕਰੋ
ਡੀਵਾਈਸ ਦੇ ਟਿਕਾਣੇ ਅਤੇ ਫਿਰ 'ਨਕਸ਼ੇ' ਪ੍ਰਤੀਕ 'ਤੇ ਟੈਪ ਕਰਕੇ 'Google ਨਕਸ਼ੇ' ਰਾਹੀਂ ਆਪਣੇ ਡੀਵਾਈਸ ਤੱਕ ਨੈਵੀਗੇਟ ਕਰੋ
ਪੂਰੀ ਉੱਚੀ ਅਵਾਜ਼ ਵਿੱਚ ਕੋਈ ਧੁਨੀ ਵਜਾਓ, ਭਾਵੇਂ ਤੁਹਾਡਾ ਡੀਵਾਈਸ ਖਾਮੋਸ਼ ਮੋਡ ਵਿੱਚ ਹੋਵੇ
ਡੀਵਾਈਸ ਦਾ ਡਾਟਾ ਮਿਟਾਓ ਜਾਂ ਲਾਕ ਕਰਕੇ ਲਾਕ ਸਕ੍ਰੀਨ 'ਤੇ ਕੋਈ ਵਿਉਂਤਿਆ ਸੁਨੇਹਾ ਅਤੇ ਸੰਪਰਕ ਨੰਬਰ ਦਿਖਾਓ
ਨੈੱਟਵਰਕ ਅਤੇ ਬੈਟਰੀ ਸਥਿਤੀ ਦੇਖੋ
ਹਾਰਡਵੇਅਰ ਵੇਰਵੇ ਦੇਖੋ
ਇਜਾਜ਼ਤਾਂ ਸੰਬੰਧੀ ਨੋਟਿਸ
• ਟਿਕਾਣਾ: ਤੁਹਾਡੇ ਡੀਵਾਈਸ ਦੇ ਮੌਜੂਦਾ ਟਿਕਾਣੇ ਨੂੰ ਨਕਸ਼ੇ 'ਤੇ ਦਿਖਾਉਣ ਲਈ ਲੋੜੀਂਦਾ ਹੈ
• ਸੰਪਰਕ: ਤੁਹਾਡੇ Google ਖਾਤੇ ਦੇ ਨਾਲ ਸੰਬੰਧਿਤ ਈਮੇਲ ਪਤੇ ਤੱਕ ਪਹੁੰਚ ਲਈ ਲੋੜੀਂਦਾ ਹੈ
'ਮੇਰਾ ਡੀਵਾਈਸ ਲੱਭੋ' 'Google Play ਢਾਲ' ਦਾ ਹਿੱਸਾ ਹੈ