:name ਆਈਕਾਨ

Google ਵੱਲੋਂ Files

Google LLC

ਆਪਣੇ ਫ਼ੋਨ ਦਾ ਡਾਟਾ ਸਾਫ਼ ਕਰੋ, ਫ਼ਾਈਲਾਂ ਤੇਜ਼ੀ ਨਾਲ ਲੱਭੋ ਅਤੇ ਫ਼ਾਈਲਾਂ ਨੂੰ ਆਫ਼ਲਾਈਨ ਸਾਂਝਾ ਕਰੋ

Google ਵੱਲੋਂ Files ਸਕਰੀਨਸ਼ਾਟ 0 Google ਵੱਲੋਂ Files ਸਕਰੀਨਸ਼ਾਟ 1 Google ਵੱਲੋਂ Files ਸਕਰੀਨਸ਼ਾਟ 2 Google ਵੱਲੋਂ Files ਸਕਰੀਨਸ਼ਾਟ 3 Google ਵੱਲੋਂ Files ਸਕਰੀਨਸ਼ਾਟ 4 Google ਵੱਲੋਂ Files ਸਕਰੀਨਸ਼ਾਟ 5 Google ਵੱਲੋਂ Files ਸਕਰੀਨਸ਼ਾਟ 6
ਵੇਰਵਾ

Google ਵੱਲੋਂ Files ਇੱਕ ਫ਼ਾਈਲ ਪ੍ਰਬੰਧਨ ਐਪ ਹੈ ਜਿਸ ਨਾਲ ਤੁਸੀਂ ਇਹ ਕਰ ਸਕਦੇ ਹੋ:
✨ ਸਾਫ਼ ਕਰਨ ਦੀਆਂ ਸਿਫ਼ਾਰਸ਼ਾਂ ਨਾਲ ਜਗ੍ਹਾ ਖਾਲੀ ਕਰੋ
🔍 ਖੋਜ ਅਤੇ ਸਰਲ ਬ੍ਰਾਊਜ਼ਿੰਗ ਨਾਲ ਵਧੇਰੇ ਤੇਜ਼ੀ ਨਾਲ ਫ਼ਾਈਲਾਂ ਲੱਭੋ
↔️ ਤੇਜ਼ੀ ਨਾਲ ਅਤੇ ਬਿਨਾਂ ਡਾਟੇ ਤੋਂ ਫ਼ਾਈਲਾਂ ਨੂੰ ਆਫ਼ਲਾਈਨ ਸਾਂਝਾ ਕਰੋ
☁️ ਡੀਵਾਈਸ ‘ਤੇ ਤੁਹਾਡੀ ਜਗ੍ਹਾ ਬਚਾਉਣ ਵਿੱਚ ਕਲਾਊਡ ‘ਤੇ ਫ਼ਾਈਲਾਂ ਦਾ ਬੈਕਅੱਪ ਲਓ

ਹੋਰ ਜਗ੍ਹਾ ਖਾਲੀ ਕਰੋ
ਬੱਸ ਕੁਝ ਟੈਪਾਂ ਵਿੱਚ, ਤੁਸੀਂ ਪਹਿਲਾਂ ਨਾਲੋਂ ਜਗ੍ਹਾ ਨੂੰ ਹੋਰ ਤੇਜ਼ੀ ਅਤੇ ਅਸਾਨੀ ਨਾਲ ਖਾਲੀ ਕਰ ਸਕਦੇ ਹੋ: ਚੈਟ ਐਪਾਂ ਵਿੱਚੋਂ ਪੁਰਾਣੀਆਂ ਫ਼ੋਟੋਆਂ ਅਤੇ ਮੀਮਾਂ ਨੂੰ ਮਿਟਾਓ, ਡੁਪਲੀਕੇਟ ਫ਼ਾਈਲਾਂ ਹਟਾਓ, ਅਣਵਰਤੀਆਂ ਐਪਾਂ ਨੂੰ ਮਿਟਾਓ, ਆਪਣਾ ਕੈਸ਼ੇ ਕਲੀਅਰ ਕਰੋ ਅਤੇ ਹੋਰ ਬਹੁਤ ਕੁਝ।

ਆਪਣੀ ਸਟੋਰੇਜ ਜਾਂਚੋ
ਆਪਣੇ ਫ਼ੋਨ ਅਤੇ SD ਕਾਰਡ ਵਿੱਚ ਬਾਕੀ ਬਚੀ ਖਾਲੀ ਜਗ੍ਹਾ ਦੇਖਣ ਲਈ Files ਐਪ ਵਰਤੋ। ਆਪਣੇ ਫ਼ੋਨ ਦੀ ਸਟੋਰੇਜ ਨੂੰ ਐਪ ਤੋਂ ਹੀ ਖਾਲੀ ਕਰਨ ਲਈ ਅਸਾਨੀ ਨਾਲ ਫ਼ਾਈਲਾਂ ਨੂੰ ਕਿਸੇ SD ਕਾਰਡ ‘ਤੇ ਟ੍ਰਾਂਸਫ਼ਰ ਕਰੋ। ਜਾਂ ਆਪਣੇ ਫ਼ੋਨ 'ਤੇ ਹੋਰ ਜਗ੍ਹਾ ਪ੍ਰਾਪਤ ਕਰਨ ਲਈ ਏਕੀਕ੍ਰਿਤ ਫ਼ਾਈਲ ਕਲੀਨਰ ਨੂੰ ਵਰਤੋ।

ਕੰਟਰੋਲ ਆਪਣੇ ਹੱਥ ਰੱਖੋ
ਤੁਹਾਨੂੰ ਹਮੇਸ਼ਾਂ ਪਤਾ ਹੋਵੇਗਾ ਕਿ ਤੁਸੀਂ ਕੀ ਮਿਟਾ ਰਹੇ ਹੋ, ਅਸੀਂ ਗੁੰਝਲਦਾਰ ਨਿਯਮਾਂ ਅਤੇ ਵਾਕਾਂਸ਼ਾਂ ਦੇ ਓਹਲੇ ਨਹੀਂ ਲੁਕਾਉਂਦੇ ਹਾਂ। ਸਿਰਫ਼ ਤੁਹਾਡੀ ਮਿਟਾਉਣ ਦੀ ਇੱਛਾ ਵਾਲੀ ਚੀਜ਼ ਨੂੰ ਚੁਣੋ ਅਤੇ ਬਾਕੀ ਚੀਜ਼ਾਂ ਨੂੰ ਰੱਖੋ। ਇਹ ਤੁਹਾਡੀਆਂ ਫ਼ੋਟੋਆਂ, ਵੀਡੀਓ, ਫ਼ਾਈਲਾਂ ਹਨ ਅਤੇ ਇਹਨਾਂ ‘ਤੇ ਤੁਹਾਡਾ ਅਧਿਕਾਰ ਹੈ।

ਫ਼ੋਨ ਦੀ ਕਾਰਗੁਜ਼ਾਰੀ ਵਧਾਓ
ਉਪਯੁਕਤ ਮੈਮੋਰੀ ਬਣਾਈ ਰੱਖਣ ਲਈ Files ਐਪ ਵਰਤੋ, ਤਾਂ ਜੋ ਤੁਹਾਡਾ ਫ਼ੋਨ ਨਿਰਵਿਘਨ ਚੱਲਦਾ ਰਹੇ। ਨਿਯਮਿਤ ਤੌਰ ‘ਤੇ, ਤੁਹਾਨੂੰ ਅਣਲੋੜੀਂਦੀਆਂ ਜਾਂ ਅਸਥਾਈ ਫ਼ਾਈਲਾਂ ਹਟਾਉਣ ਲਈ ਇੱਕ ਉਤਪ੍ਰੇਰਕ ਪ੍ਰਾਪਤ ਹੋਵੇਗਾ, ਜੋ ਤੁਹਾਨੂੰ ਤੁਰੰਤ ਹੋਰ ਸਟੋਰੇਜ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।

ਸਮਾਰਟ ਸਿਫ਼ਾਰਸ਼ਾਂ
ਤੁਹਾਡੀ ਜਗ੍ਹਾ ਭਰਨ ਤੋਂ ਪਹਿਲਾਂ ਫ਼ਾਈਲਾਂ ਮਿਟਾਉਣ ਲਈ ਲਾਭਕਾਰੀ ਸੁਝਾਅ ਪ੍ਰਾਪਤ ਕਰੋ। Files ਦੀ ਵਰਤੋਂ ਜ਼ਿਆਦਾ ਕਰਨ ‘ਤੇ ਸਿਫ਼ਾਰਸ਼ ਵਧੇਰੇ ਸਮਾਰਟ ਹੋ ਜਾਂਦੀ ਹੈ।

ਵਧੇਰੇ ਤੇਜ਼ੀ ਨਾਲ ਫ਼ਾਈਲਾਂ ਲੱਭੋ
ਆਪਣੇ ਫ਼ੋਨ ‘ਤੇ ਫ਼ੋਟੋਆਂ, ਵੀਡੀਓ ਅਤੇ ਦਸਤਾਵੇਜ਼ਾਂ ਨੂੰ ਲੱਭਣ ਦਾ ਸਮਾਂ ਬਚਾਓ। Files ਫੋਲਡਰਾਂ ਦੀ ਬਜਾਏ ਫਿਲਟਰਾਂ ਦੀ ਵਰਤੋਂ ਕਰਦੀ ਹੈ ਤਾਂ ਜੋ ਤੁਹਾਡੀ ਸਮੱਗਰੀ ਹੋਰ ਅੰਤਰ-ਦ੍ਰਿਸ਼ਟੀਗਤ ਤੌਰ ‘ਤੇ ਵਿਵਸਥਿਤ ਕੀਤੀ ਜਾਵੇ। Google ਵੱਲੋਂ Files ਫ਼ਾਈਲ ਪ੍ਰਬੰਧਕ ਅਤੇ ਸਟੋਰੇਜ ਬ੍ਰਾਊਜ਼ਰ ਹੈ ਜੋ ਤੁਹਾਡੀ ਮਦਦ ਤੁਹਾਡੇ ਵੱਲੋਂ ਲੱਭੀ ਜਾਣ ਵਾਲੀ ਚੀਜ਼ ਨੂੰ ਤੇਜ਼ੀ ਨਾਲ ਲੱਭ ਕੇ ਕਰਦੀ ਹੈ।

ਅਸਾਨੀ ਨਾਲ ਫ਼ਾਈਲਾਂ ਨੂੰ ਪ੍ਰਬੰਧਿਤ ਕਰੋ
ਸ਼੍ਰੇਣੀਆਂ ਅਤੇ ਫਿਲਟਰਾਂ ਰਾਹੀਂ ਆਪਣੀਆਂ ਫ਼ਾਈਲਾਂ ਖੋਜੋ ਜਾਂ ਉਹਨਾਂ ਤੱਕ ਸਰਲ ਤਰੀਕੇ ਨਾਲ ਨੈਵੀਗੇਟ ਕਰੋ। ਕਿਸੇ ਵੀ ਫ਼ਾਈਲ ਨੂੰ ਦੇਖੋ, ਮਿਟਾਓ, ਥਾਂ ਬਦਲੋ, ਨਾਮ ਬਦਲੋ ਜਾਂ ਉਹਨਾਂ ਨੂੰ ਸਾਂਝਾ ਕਰੋ। ਇਹ ਦੇਖਣ ਲਈ ਕਿ ਕਿਹੜੀ ਫ਼ਾਈਲ ਜ਼ਿਆਦਾ ਜਗ੍ਹਾ ਲੈ ਰਹੀ ਹੈ ਫ਼ਾਈਲਾਂ ਨੂੰ ਫ਼ਾਈਲ ਆਕਾਰ ਅਨੁਸਾਰ ਕ੍ਰਮ-ਬੱਧ ਕਰੋ। ਤੁਹਾਡੇ ਕੋਲ ਉਪਲਬਧ ਸਾਰੇ GIFs ਨੂੰ ਬ੍ਰਾਊਜ਼ ਕਰੋ। ਜੋ ਵੀਡੀਓ ਤੁਸੀਂ ਪਿਛਲੇ ਹਫ਼ਤੇ ਡਾਊਨਲੋਡ ਕੀਤਾ ਸੀ ਉਸਨੂੰ ਲੱਭ ਕੇ ਸਾਂਝਾ ਕਰੋ। ਇਹ ਸਭ, ਕੁਝ ਟੈਪਾਂ ਵਿੱਚ।

ਫ਼ਾਈਲਾਂ ਆਫ਼ਲਾਈਨ ਸਾਂਝੀਆਂ ਕਰੋ
ਤਸਵੀਰਾਂ, ਵੀਡੀਓ, ਦਸਤਾਵੇਜ਼ਾਂ ਜਾਂ ਐਪਾਂ ਨੂੰ ਉਹਨਾਂ ਨਜ਼ਦੀਕੀ ਲੋਕਾਂ ਨਾਲ ਸਾਂਝਾ ਕਰੋ ਜਿਨ੍ਹਾਂ ਕੋਲ ਵੀ ਇਹ ਐਪ ਹੈ। 480 Mbps ਤੱਕ ਦੀ ਤੇਜ਼ ਗਤੀ ਨਾਲ ਇਹ ਤੇਜ਼, ਮੁਫ਼ਤ ਹੈ ਅਤੇ ਇਹ ਇੰਟਰਨੈੱਟ ਤੋਂ ਬਿਨਾਂ ਕੰਮ ਕਰਦੀ ਹੈ, ਇਸ ਕਰਕੇ ਇਸ ‘ਤੇ ਮੋਬਾਈਲ ਡਾਟਾ ਖਰਚ ਨਹੀਂ ਹੁੰਦਾ। ਬੱਸ Files ਐਪ ਵਾਲੇ ਕਿਸੇ ਵੀ ਨਜ਼ਦੀਕੀ ਵਿਅਕਤੀ ਨਾਲ ਆਪਣਾ ਫ਼ੋਨ ਜੋੜਾਬੱਧ ਕਰੋ।

ਇਨਕ੍ਰਿਪਟਿਡ ਫ਼ਾਈਲ ਸਾਂਝਾਕਰਨ
Files ਐਪ ਦਾ ਆਫ਼ਲਾਈਨ ਸਾਂਝਾਕਰਨ WPA2 ਇਨਕ੍ਰਿਪਸ਼ਨ ਨਾਲ ਸੁਰੱਖਿਅਤ ਹੈ, ਜੋ ਹੋਰ ਸੁਰੱਖਿਅਤ ਫ਼ਾਈਲ ਟ੍ਰਾਂਸਫ਼ਰ ਮੁਹੱਈਆ ਕਰਦੀ ਹੈ। Files ਐਪ ਇਨਕ੍ਰਿਪਟਿਡ ਅਤੇ ਸਿੱਧੇ ਤੇਜ਼ ਵਾਈ-ਫਾਈ ਕਨੈਕਸ਼ਨ ਨੂੰ ਸੈੱਟਅੱਪ ਕਰਨ ਲਈ ਬਲੂਟੁੱਥ ਦੀ ਵਰਤੋਂ ਕਰਦੀ ਹੈ, ਤਾਂ ਜੋ ਤੁਸੀਂ ਐਪ APK ਜਾਂ ਵੱਡੀਆਂ ਫ਼ਾਈਲਾਂ ਨੂੰ ਸਕਿੰਟਾਂ ਵਿੱਚ ਟ੍ਰਾਂਸਫ਼ਰ ਕਰ ਸਕੋ, ਆਪਣੇ ਦੋਸਤਾਂ ਨੂੰ ਵੀਡੀਓ ਜਾਂ ਤਸਵੀਰਾਂ ਭੇਜ ਸਕੋ। ਮਹਿਫ਼ੂਜ਼ ਅਤੇ ਸੁਰੱਖਿਅਤ।

ਕਲਾਊਡ ‘ਤੇ ਫ਼ਾਈਲਾਂ ਦਾ ਬੈਕਅੱਪ ਲਓ
ਜੇਕਰ ਤੁਸੀਂ ਕਿਸੇ ਫ਼ਾਈਲ ਨੂੰ ਸਦਾ ਲਈ ਰੱਖਣਾ ਚਾਹੁੰਦੇ ਹੋ, ਤਾਂ ਉਸਨੂੰ Files ਮੀਨੂ ਵਿੱਚੋਂ ਚੁਣਕੇ Google ਡਰਾਈਵ ਜਾਂ ਕਿਸੇ ਹੋਰ ਕਲਾਊਡ ਸਟੋਰੇਜ ਐਪ ‘ਤੇ ਬੈਕਅੱਪ ਲਓ। ਉਸ ਫ਼ਾਈਲ ਨੂੰ ਤੁਹਾਡੇ ਫ਼ੋਨ ਵਿੱਚ ਬਿਨਾਂ ਜਗ੍ਹਾ ਰੋਕੇ ਸਦਾ ਲਈ ਰੱਖਿਅਤ ਕਰੋ।

SD ਕਾਰਡ ‘ਤੇ ਫ਼ਾਈਲਾਂ ਦਾ ਬੈਕਅੱਪ ਲਓ
ਜੇਕਰ ਤੁਹਾਡੇ ਫ਼ੋਨ ਦੀ ਸਟੋਰੇਜ ਭਰ ਗਈ ਹੈ, ਤਾਂ ਤੁਹਾਡੇ ਕੋਲ SD ਕਾਰਡ ਹੋਣ ‘ਤੇ ਉਸ ਵਿੱਚ ਸਰਲ ਤਰੀਕੇ ਨਾਲ ਵੱਡੀਆਂ ਫ਼ਾਈਲਾਂ ਜਾਂ ਵੀਡੀਓ ਟ੍ਰਾਂਸਫ਼ਰ ਕਰੋ। ਕੁਝ ਕਲਿੱਕਾਂ ਨਾਲ, ਤੁਸੀਂ ਆਪਣੇ ਫ਼ੋਨ ਦਾ ਡਾਟਾ ਸਾਫ਼ ਕਰ ਸਕਦੇ ਹੋ ਅਤੇ SD ਕਾਰਡ ਦੀ ਪੂਰੀ ਵਰਤੋਂ ਕਰ ਸਕਦੇ ਹੋ। ਉਹ ਤੁਹਾਡੀ ਅੰਦਰੂਨੀ ਸਟੋਰੇਜ ਨੂੰ ਖਾਲੀ ਰੱਖੇਗੀ।

ਯੋਗ, ਪ੍ਰਭਾਵਸ਼ਾਲੀ ਸਟੋਰੇਜ ਪ੍ਰਬੰਧਨ
Files ਐਪ ਤੁਹਾਡੇ ਫ਼ੋਨ ‘ਤੇ 10MB ਸਟੋਰੇਜ ਤੋਂ ਘੱਟ ਜਗ੍ਹਾ ਲੈਂਦੀ ਹੈ। ਅਤੇ ਇਸ ਵਿੱਚ ਤੁਹਾਡੇ ਫ਼ੋਨ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਮਾਲਵੇਅਰ ਜਾਂ ਬਲੌਟਵੇਅਰ ਨਹੀਂ ਹੈ।

ਜਾਣਕਾਰੀ
  • ਪੈਕੇਜ ਦਾ ਨਾਮ com.google.android.apps.nbu.files
  • ਸ਼੍ਰੇਣੀ ਔਜ਼ਾਰ
  • ਨਵਾਂ ਵਰਜਨ 1.0.384266489
  • ਲਾਇਸੈਂਸ ਮੁਫਤ
  • ਤਾਰੀਖ਼ 2021-07-27
  • ਤੇ ਉਪਲਬਧ ਹੈ google play
  • ਡਿਵੈਲਪਰ Google LLC
  • ਜਰੂਰਤਾਂ Android 5.0+

ਪਿਛਲੇ ਵਰਜਨ
ਹੋਰ ਵੇਖੋ
Google ਵੱਲੋਂ Files ਮੱਧਮ ਆਈਕਾਨ
1.0.384266489 2021.07.21

Google ਵੱਲੋਂ Files

APK

13.5 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.378055542 2021.06.18
2 ਰੂਪ

Google ਵੱਲੋਂ Files

APK

13.7 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.372842724 2021.05.14

Google ਵੱਲੋਂ Files

APK

13.3 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.372344709 2021.05.19

Google ਵੱਲੋਂ Files

APK

13.3 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.368773909 2021.04.17
2 ਰੂਪ

Google ਵੱਲੋਂ Files

APK

6.6 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.367793265 2021.04.14

Google ਵੱਲੋਂ Files

APK

13.3 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.363984897 2021.03.23

Google ਵੱਲੋਂ Files

APK

13.3 MB • ਮੁਫਤ ਡਾ .ਨਲੋਡ

Google ਵੱਲੋਂ Files ਮੱਧਮ ਆਈਕਾਨ
1.0.362806406 2021.03.30

Google ਵੱਲੋਂ Files

APK

13.3 MB • ਮੁਫਤ ਡਾ .ਨਲੋਡ

ਸਮਾਨ ਐਪਸ