ਪਲਾਂਟਿਕਸ - ਤੁਹਾਡਾ ਫ਼ਸਲੀ ਡਾਕਟਰ
-
4.3
55.8k ਸਮੀਖਿਆ -
3.4.3 ਵਰਜਨ
ਵਧੇਰੇ ਵਰਜਨ
ਆਸੇ ਪਾਸੇ ਦੀ ਵਧੀਆ ਖੇਤੀਬਾੜੀ ਐਪ ਤੇ ਭਰੋਸਾ ਕਰੋ
ਆਪਣੀਆਂ ਫਸਲਾਂ ਨੂੰ ਠੀਕ ਕਰੋ ਅਤੇ ਪਲਾਂਟਿਕਸ ਐਪ ਨਾਲ ਵਧੇਰੀ ਉਪਜ ਪ੍ਰਾਪਤ ਕਰੋ!
ਪਲਾਂਟਿਕਸ ਤੁਹਾਡੇ ਐਂਡਰੋੋਇਡ ਫੋਨ ਨੂੰ ਚਲਦੇ-ਫਿਰਦੇ ਫਸਲੀ ਡਾਕਟਰ ਵਿੱਚ ਬਦਲ ਦਿੰਦਾ ਹੈ ਜਿਸਦੇ ਨਾਲ ਤੁਸੀਂ ਸਕਿੰਟਾਂ ਵਿੱਚ ਫਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਦਾ ਸਹੀ ਤਰ੍ਹਾਂ ਪਤਾ ਲਗਾ ਸਕਦੇ ਹੋ। ਪਲਾਂਟਿਕਸ ਫਸਲਾਂ ਦੇ ਉਤਪਾਦਨ ਅਤੇ ਪ੍ਰਬੰਧਨ ਲਈ ਇੱਕ ਸੰਪੂਰਨ ਹੱਲ ਵਜੋਂ ਕੰਮ ਕਰਦਾ ਹੈ।
ਪਲਾਂਟਿਕਸ ਐਪ 30 ਪ੍ਰਮੁੱਖ ਫਸਲਾਂ ਨੂੰ ਕਵਰ ਕਰਦੀ ਹੈ ਅਤੇ 400+ ਪੌਦਿਆਂ ਦੇ ਨੁਕਸਾਨਾਂ ਦਾ ਪਤਾ ਲਗਾਉਂਦੀ ਹੈ - ਸਿਰਫ ਬੀਮਾਰ ਫਸਲ ਦੀ ਇੱਕ ਫੋਟੋ ਕਲਿੱਕ ਕਰਕੇ। ਇਹ 18 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ 10 ਮਿਲੀਅਨ ਤੋਂ ਵੱਧ ਵਾਰ ਡਾਉਨਲੋਡ ਕੀਤੀ ਜਾ ਚੁੱਕੀ ਹੈ। ਨੁਕਸਾਨ ਦੀ ਪਛਾਣ ਕਰਨਾ, ਕੀੜਿਆਂ ਅਤੇ ਰੋਗਾਂ ਦੇ ਨਿਯੰਤਰਣ, ਅਤੇ ਵਿਸ਼ਵ ਭਰ ਦੇ ਕਿਸਾਨਾਂ ਲਈ ਉਪਜ ਵਿੱਚ ਸੁਧਾਰ ਲਿਆਉਣਾ ਪਲਾਂਟਿਕਸ ਨੂੰ #1 ਖੇਤੀਬਾੜੀ ਐਪ ਬਣਾਉਂਦਾ ਹੈ।
ਪਲਾਂਟਿਕਸ ਕੀ ਪੇਸ਼ਕਸ਼ ਕਰਦੀ ਹੈ
🌾 ਆਪਣੀ ਫਸਲ ਨੂੰ ਚੰਗਾ ਕਰੋ:
ਫਸਲਾਂ ‘ਤੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਪਤਾ ਲਗਾਓ ਅਤੇ ਸਿਫਾਰਸ਼ ਕੀਤੇ ਇਲਾਜ ਪਾਓ
⚠️ ਬਿਮਾਰੀ ਦੀ ਚੇਤਾਵਨੀ:
ਤੁਹਾਡੇ ਜ਼ਿਲ੍ਹੇ ਵਿਚ ਬਿਮਾਰੀ ਕਦੋਂ ਆ ਰਹੀ ਹੈ ਬਾਰੇ ਸਭ ਤੋਂ ਪਹਿਲਾਂ ਜਾਣਨ ਵਾਲੇ ਬਣੋ
💬 ਕਿਸਾਨ ਸਮੂਹ:
ਫਸਲਾਂ ਨਾਲ ਜੁੜੇ ਪ੍ਰਸ਼ਨ ਪੁੱਛੋ ਅਤੇ 500+ ਕਮਿਊਨਿਟੀ ਮਾਹਿਰਾਂ ਤੋਂ ਜਵਾਬ ਲਓ
💡ਕਾਸ਼ਤ ਦੇ ਸੁਝਾਅ:
ਆਪਣੇ ਪੂਰੇ ਫਸਲੀ ਚੱਕਰ ਦੌਰਾਨ ਖੇਤੀਬਾੜੀ ਦੇ ਪ੍ਰਭਾਵਸ਼ਾਲੀ ਅਭਿਆਸਾਂ ਦੀ ਪਾਲਣਾ ਕਰੋ
⛅ ਖੇਤੀ ਮੌਸਮ ਦੀ ਭਵਿੱਖਬਾਣੀ:
ਜੁਤਾਈ, ਸਪ੍ਰੇ ਅਤੇ ਵਾਢੀ ਦਾ ਸਭ ਤੋਂ ਵਧੀਆ ਸਮਾਂ ਜਾਣੋ
🧮 ਖਾਦ ਕੈਲਕੁਲੇਟਰ:
ਪਲਾਟ ਦੇ ਅਕਾਰ ਦੇ ਅਨੁਸਾਰ ਤੁਹਾਡੀ ਫਸਲ ਲਈ ਖਾਦ ਦੀ ਜਰੂਰਤ ਦੀ ਗਣਨਾ ਕਰੋ
ਫਸਲੀ ਮਾਮਲਿਆਂ ਬਾਰੇ ਨਿਦਾਨ ਅਤੇ ਇਲਾਜ
ਚਾਹੇ ਤੁਹਾਡੀਆਂ ਫਸਲਾਂ ਕੀੜਿਆਂ, ਬਿਮਾਰੀਆਂ ਜਾਂ ਖਣਿਜ ਤੱਤਾਂ ਦੀ ਕਮੀ ਤੋਂ ਗ੍ਰਸਤ ਹੋਣ, ਪਲਾਂਟਿਕਸ ਐਪ ਨਾਲ ਸਿਰਫ ਇਸ ਦੀ ਇਕ ਫੋੋਟੋ ਕਲਿੱਕ ਕਰਕੇ ਕੁਝ ਹੀ ਸੈਕਿੰਡਾਂ ਦੇ ਵਿੱਚ ਤੁਸੀਂ ਨਿਦਾਨ ਅਤੇ ਸਿਫਾਰਿਸ ਕੀਤੇ ਗਏ ਇਲਾਜ ਪ੍ਰਾਪਤ ਕਰੋਗੇ।
ਆਪਣੇ ਪ੍ਰਸ਼ਨਾਂ ਦੇ ਉੱਤਰ ਮਾਹਿਰਾਂ ਦੁਆਰਾ ਲਓ
ਜਦੋਂ ਵੀ ਤੁਹਾਡੇ ਕੋਲ ਖੇਤੀਬਾੜੀ ਸੰਬੰਧੀ ਕੋਈ ਪ੍ਰਸ਼ਨ ਹੋਵੇ, ਤਾਂ ਪਲਾਂਟਿਕਸ ਕਮਿਉਨਿਟੀ ਤੱਕ ਪਹੁੰਚ ਕਰੋ! ਖੇਤੀ ਮਾਹਿਰਾਂ ਦੇ ਗਿਆਨ ਤੋਂ ਲਾਭ ਉਠਾਓ ਜਾਂ ਆਪਣੇ ਤਜ਼ਰਬੇ ਦੇ ਨਾਲ ਸਹਿਯੋਗੀ ਕਿਸਾਨਾਂ ਦੀ ਸਹਾਇਤਾ ਕਰੋ। ਪਲਾਂਟਿਕਸ ਕਮਿਊਨਿਟੀ ਵਿਸ਼ਵ ਭਰ ਵਿੱਚ ਕਿਸਾਨਾਂ ਅਤੇ ਖੇਤੀਬਾੜੀ ਮਾਹਿਰਾਂ ਦਾ ਸਭ ਤੋਂ ਵੱਡਾ ਸੋਸ਼ਲ ਨੈਟਵਰਕ ਹੈ।
ਆਪਣੀ ਉਪਜ ਵਧਾਓ
ਖੇਤੀ ਦੇ ਪ੍ਰਭਾਵਸ਼ਾਲੀ ਅਭਿਆਸਾਂ ਅਤੇ ਰੋਕਥਾਮ ਵਾਲੇ ਉਪਾਵਾਂ ਨਾਲ ਆਪਣੀ ਫਸਲ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੋ। ਪਲਾਂਟਿਕਸ ਐਪ ਤੁਹਾਡੇ ਪੂਰੇ ਫਸਲੀ ਚੱਕਰ ਦੇ ਲਈ ਤੁਹਾਨੂੰ ਕਾਰਜ ਕਰਨ ਦੀ ਯੋਜਨਾ ਦੇ ਨਾਲ-ਨਾਲ ਕਾਸ਼ਤ ਸੁਝਾਵ ਵੀ ਦਿੰਦੀ ਹੈ।
ਸਾਡੀ ਵੈੱਬਸਾਈਟ ‘ਤੇ ਆਓ
https://www.plantix.net
ਸਾਡੇ ਨਾਲ ਫੇਸਬੁੱਕ 'ਤੇ ਜੁੜੋ
https://www.facebook.com/plantix
ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰੋ
https://www.instagram.com/plantixapp/