Google ਡੀਵਾਈਸਾਂ ਲਈ ਕੈਮਰਾ ਐਪ
Google Camera ਦੇ ਨਾਲ ਕਦੇ ਵੀ ਕਿਸੇ ਪਲ ਨੂੰ ਨਾ ਖੁੰਝਾਓ ਅਤੇ ਪੋਰਟਰੇਟ, ਨਾਈਟ ਕੈਮਰਾ ਅਤੇ ਵੀਡੀਓ ਸਥਿਰੀਕਰਨ ਮੋਡਾਂ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਸ਼ਾਨਦਾਰ ਫ਼ੋਟੋਆਂ ਖਿੱਚੋ ਅਤੇ ਵੀਡੀਓ ਬਣਾਓ।
ਵਿਸ਼ੇਸ਼ਤਾਵਾਂ
• ਡਿਊਲ ਐਕਸਪੋਜਰ ਕੰਟਰੋਲਾਂ ਨਾਲ HDR+ - HDR+ ਦੀ ਵਰਤੋਂ ਕਰਕੇ ਸ਼ਾਨਦਾਰ ਫ਼ੋਟੋਆਂ ਖਿੱਚੋ, ਖਾਸ ਕਰਕੇ ਘੱਟ ਰੋਸ਼ਨੀ ਜਾਂ ਬੈਕਲਿਟ ਦ੍ਰਿਸ਼ਾਂ ਵਿੱਚ।
• ਨਾਈਟ ਕੈਮਰਾ - ਤੁਹਾਨੂੰ ਦੁਬਾਰਾ ਕਦੇ ਵੀ ਆਪਣੀ ਫਲੈਸ਼ ਦੀ ਲੋੜ ਨਹੀਂ ਪਵੇਗੀ। ਨਾਈਟ ਕੈਮਰਾ ਉਹਨਾਂ ਸਭ ਤੋਂ ਵਧੀਆ ਵੇਰਵਿਆਂ ਅਤੇ ਰੰਗਾਂ ਨੂੰ ਉਭਾਰਦਾ ਹੈ ਜੋ ਹਨੇਰੇ ਵਿੱਚ ਗੁਆਚ ਜਾਂਦੇ ਹਨ। ਤੁਸੀਂ ਅਕਾਸ਼ ਗੰਗਾ ਦੀਆਂ ਵੀ ਫ਼ੋਟੋਆਂ ਖਿੱਚ ਸਕਦੇ ਹੋ!
• ਸੁਪਰ ਰੈਜ਼ੋਲਿਊਸ਼ਨ ਜ਼ੂਮ - ਸੁਪਰ ਰੈਜ਼ੋਲਿਊਸ਼ਨ ਜ਼ੂਮ ਤੁਹਾਡੀਆਂ ਤਸਵੀਰਾਂ ਨੂੰ ਜ਼ੂਮ ਵਧਾਉਣ 'ਤੇ ਵੀ ਸਪਸ਼ਟ ਰੱਖਦਾ ਹੈ—ਬਿਨਾਂ ਧੁੰਦਲਾ ਕੀਤੇ।
• ਸਰਵੋਤਮ ਫ਼ੋਟੋ - ਸਰਵੋਤਮ ਫ਼ੋਟੋ ਨਾਲ ਬਿਹਤਰੀਨ ਪਲ ਚੁਣੋ। ਸਵੈਚਲਿਤ ਤੌਰ 'ਤੇ ਸਭ ਤੋਂ ਵਧੀਆ ਤਸਵੀਰਾਂ ਦੀ ਸਿਫ਼ਾਰਸ਼ ਕਰਦਾ ਹੈ, ਜਿਸ ਵਿੱਚ ਕੋਈ ਵੀ ਅੱਖਾਂ ਨਹੀਂ ਝਪਕ ਰਿਹਾ ਅਤੇ ਸਭ ਕੁਝ ਸਹੀ ਲੱਗ ਰਿਹਾ ਹੈ।
• ਪੋਰਟਰੇਟ - ਤਸਵੀਰਾਂ ਵਿੱਚ ਸ਼ੋਭਨੀਕ ਬੈਕਗ੍ਰਾਊਂਡ ਧੁੰਦਲਾਪਣ (ਬੋਕੇਹ) ਸ਼ਾਮਲ ਕਰੋ। Google Photos ਐਪ ਤੁਹਾਡੀਆਂ ਫ਼ੋਟੋਆਂ ਵਿੱਚ ਬੈਕਗ੍ਰਾਊਂਡ ਨੂੰ ਕਾਲਾ ਅਤੇ ਸਫ਼ੈਦ ਕਰਕੇ ਵੀ ਵਿਸ਼ੇ ਨੂੰ ਰੰਗੀਨ ਬਣਾ ਕੇ ਉਭਾਰ ਸਕਦੀ ਹੈ।
• ਲੰਬੇ ਦ੍ਰਿਸ਼ ਵਾਲੀ ਫ਼ੋਟੋ - ਪੂਰਵ-ਨਿਰਧਾਰਤ ਕੈਮਰਾ ਮੋਡ ਵਿੱਚ ਸ਼ਟਰ ਕੁੰਜੀ ਨੂੰ ਲੰਬੇ ਸਮੇਂ ਤੱਕ ਦਬਾਈ ਰੱਖ ਕੇ ਆਮ, ਤੁਰੰਤ ਵੀਡੀਓ ਬਣਾਓ।
ਲੋੜਾਂ - Google Camera ਦਾ ਨਵੀਨਤਮ ਵਰਜਨ ਸਿਰਫ਼ Android 11 ਅਤੇ ਇਸ ਤੋਂ ਬਾਅਦ ਵਾਲੇ ਵਰਜਨ 'ਤੇ ਚੱਲਣ ਵਾਲੇ Pixel ਫ਼ੋਨਾਂ 'ਤੇ ਕੰਮ ਕਰੇਗਾ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।