ਆਪਣਾ ਖੁਦ ਦਾ ਸੜਕ ਦ੍ਰਿਸ਼ ਚਿੱਤਰ ਬਣਾਓ ਜਾਂ ਆਭਾਸੀ ਤੌਰ 'ਤੇ ਦੁਨੀਆ ਦੀ ਪੜਚੋਲ ਕਰੋ
Google ਦੀ ਨਵੀਂ ਸੜਕ ਦ੍ਰਿਸ਼ ਐਪ ਨਾਲ ਸੜਕ ਦ੍ਰਿਸ਼ ਚਿੱਤਰ ਬਣਾਓ, ਦੇਖੋ ਅਤੇ ਸਾਂਝਾ ਕਰੋ। ਇਹਨਾਂ ਵਿਕਲਪਾਂ ਨਾਲ ਦੁਨੀਆ ਭਰ ਦੀਆਂ ਥਾਵਾਂ ਦੀ ਪੜਚੋਲ ਕਰੋ ਜਾਂ ਸੜਕ ਦ੍ਰਿਸ਼ ਵਿੱਚ ਨਵੇਂ ਚਿੱਤਰ ਸ਼ਾਮਲ ਕਰਨ ਲਈ ਆਪਣਾ ਫ਼ੋਨ ਵਰਤੋ:
• ਫ਼ੋਟੋ 360 (360° ਪਨੋਰਮਾ)
• ਫ਼ੋਟੋ ਪਾਥ (ਕਿਸੇ ਸੜਕ ਜਾਂ ਰਸਤੇ ਦੇ ਨਾਲ ਕਨੈਕਟ ਕੀਤੀਆਂ ਫ਼ੋਟੋਆਂ ਦੀ ਲੜੀ)
• ਸੜਕ ਦ੍ਰਿਸ਼ (360º ਕੈਮਰੇ ਤੋਂ ਕਨੈਕਟ ਕੀਤੇ ਪਨੋਰਮਾ)
ਹੁਣ ਤੁਸੀਂ ਸੜਕ ਦ੍ਰਿਸ਼ ਨਾਲ ਰਿਕਾਰਡਿੰਗ ਕਰਕੇ ਅਤੇ ਹਰੇਕ ਦੇ ਦੇਖਣ ਲਈ ਇਹਨਾਂ ਨੂੰ ਪ੍ਰਕਾਸ਼ਿਤ ਕਰਕੇ ਦੁਨੀਆ ਨੂੰ ਨਵੀਆਂ ਥਾਵਾਂ ਦਿਖਾ ਸਕਦੇ ਹੋ!
Google ਅਤੇ ਹੁਣ ਤੁਹਾਡੇ ਵਰਗੇ ਵਰਤੋਂਕਾਰਾਂ ਤੋਂ ਪ੍ਰਾਪਤ ਇਮਰਸਿਵ ਸੜਕ ਦ੍ਰਿਸ਼ ਚਿੱਤਰ ਨਾਲ, ਦੁਨੀਆ ਦੇ ਲਗਭਗ ਹਰ ਦੇਸ਼ ਦੀ ਆਭਾਸੀ ਤੌਰ 'ਤੇ ਯਾਤਰਾ ਕਰਨਾ ਆਸਾਨ ਹੋ ਗਿਆ ਹੈ। ਦੁਨੀਆਂ ਦੇ ਭੂਮੀ ਚਿੰਨ੍ਹਾਂ ਦੀ ਪੜਚੋਲ ਕਰੋ, ਕੁਦਰਤੀ ਅਜੂਬਿਆਂ ਬਾਰੇ ਪਤਾ ਕਰੋ ਅਤੇ ਅਜਾਇਬਘਰਾਂ, ਅਖਾੜਿਆਂ, ਰੈਸਟੋਰੈਂਟਾਂ ਅਤੇ ਛੋਟੇ ਕਾਰੋਬਾਰਾਂ ਵਰਗੀਆਂ ਥਾਵਾਂ ਨੂੰ ਅੰਦਰੋਂ ਦੇਖੋ।
ਸੂਚਨਾ:
• ਐਪ ਲਈ Android 4.4 (KitKat) ਜਾਂ ਇਸ ਤੋਂ ਨਵੇਂ ਵਰਜਨ ਦੀ ਲੋੜ ਹੈ
• ਫ਼ੋਟੋ ਪਾਥ ਲਈ ਕਿਸੇ ARCore-ਅਨੁਰੂਪ ਡੀਵਾਈਸ ਦੀ ਲੋੜ ਹੈ (https://developers.google.com/ar/discover/supported-devices#google_play_devices)